ਬਰੇਨ ਹੈਮਰੇਜ ਕਾਰਨ, ਲੱਛਣ, ਰੋਕਥਾਮ, ਇਸਦੀ ਗੰਭੀਰਤਾ ਤੇ ਇਲਾਜ਼

ਬਰੇਨ ਹੈਮਰੇਜ ਸਰਲ ਭਾਸ਼ਾ ਵਿਚ ਦਿਮਾਗ ਦੀ ਨਾੜੀ ਦੇ ਫਟਣ ਨੂੰ ਕਿਹਾ ਜਾਂਦਾ ਹੈ। ਬਰੇਨ ਹੈਮਰੇਜ ਇੱਕ ਕਿਸਮ ਦਾ  ਦਿਮਾਗੀ ਦੌਰਾ ਹੈ।ਇਹ ਦਿਮਾਗ ਵਿੱਚ ਇੱਕ ਧਮਣੀ ਦੇ ਫਟਣ ਅਤੇ ਆਲੇ ਦੁਆਲੇ ਦੇ ਟਿਸ਼ੂਆਂ ਵਿੱਚ ਖੂਨ ਵਗਣ ਦੇ  ਕਾਰਨ ਹੁੰਦਾ ਹੈ।ਦਿਮਾਗ ਵਿੱਚ  ਖੂਨ ਦਾ ਵਗਣਾ ਦਿਮਾਗੀ ਸੈੱਲਾਂ ਨੂੰ ਖਤਮ ਕਰ ਦਿੰਦਾ ਹੈ ।

ਕਿਉਂਕਿ ਕੁਝ ਬਰੇਨ  ਹੈਮਰੇਜ ਸ਼ਰੀਰ ਨੂੰ ਲਕਵਾ ਮਾਰ ਸਕਦੇ ਹਨ ਜਾਂ ਜਾਨਲੇਵਾ ਹੋ ਸਕਦੇ ਹਨ, ਇਸ ਲਈ  ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਨੂੰ ਹੈਮਰੇਜ ਹੋ ਰਿਹਾ ਹੈ ਤਾਂ ਡਾਕਟਰੀ ਸਹਾਇਤਾ ਜਲਦੀ ਮੁਹਈਆ ਕਰਵਾਣਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।

ਬਰੇਨ ਹੈਮਰੇਜ ਦੇ ਹਾਲਾਤ ਵਿੱਚ  ਤੁਹਾਨੂੰ ਇਸ ਦੇ  ਕਾਰਨਾਂ, ਲੱਛਣਾਂ, ਇਲਾਜਾਂ ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।

ਬਰੇਨ ਹੈਮਰੇਜ ਦੇ ਕਾਰਨ 

ਬਰੇਨ ਹੈਮਰੇਜ ਦੇ ਕੁਝ ਮੁਖ ਕਾਰਨ ਇਸ ਤਰਾਂ ਹਨ : 

    • ਸਿਰ ਦੀ ਸੱਟ :  50 ਸਾਲ ਤੋਂ ਘੱਟ ਉਮਰ ਦੇ ਲੋਕਾਂ ਲਈ ਦਿਮਾਗ ਵਿੱਚ ਖੂਨ ਵਗਣ ਦਾ ਸਭ ਤੋਂ ਆਮ ਕਾਰਨ ਸਿਰ ਦੀ ਸੱਟ ਹੈ।
    • ਹਾਈ ਬਲੱਡ ਪ੍ਰੈਸ਼ਰ: ਹਾਈ ਬਲੱਡ ਪਰੈਸ਼ਰ, ਜੇਕਰ  ਲੰਬੇ ਸਮੇਂ ਤੋਂ ਹੈ, ਖੂਨ ਦੀਆਂ ਨਾੜੀਆਂ ਨੂੰ ਕਮਜ਼ੋਰ ਕਰ ਸਕਦਾ  ਹੈ।ਸਮੇ ਤੇ  ਇਲਾਜ ਨਾ ਕੀਤਾ ਗਿਆ ਹਾਈ ਬਲੱਡ ਪਰੈਸ਼ਰ, ਬਰੇਨ ਹੈਮਰੇਜ ਦਾ ਇੱਕ ਵੱਡਾ ਕਾਰਨ ਹੈ।
    • ਐਨਿਉਰਿਜ਼ਮ:  ਐਨਿਉਰਿਜ਼ਮ ਖੂਨ ਦੀਆਂ ਨਾੜੀਆਂ ਦੀ ਕਮਜ਼ੋਰੀ ਹੈ। ਜਦੋਂ ਖ਼ੂਨ ਦੀਆਂ ਨਾੜੀਆਂ ਕਮਜ਼ੋਰ ਹੋ ਕੇ  ਸੁੱਜ ਜਾਂਦੀਆਂ ਹਨ ਉਦੋਂ ਇਹ ਸਥਿਤੀ ਪੈਦਾ ਹੁੰਦੀ ਹੈ । ਇਹ ਨਾੜੀਆਂ ਕਦੇ ਵੀ  ਫਟ ਸਕਦੀਆਂ ਹਨ  ਅਤੇ ਦਿਮਾਗ ਵਿੱਚ ਖੂਨ ਵਹਿ ਸਕਦਾ ਹੈ, ਜਿਸ ਨਾਲ ਬਰੇਨ  ਹੈਮਰੇਜ ਹੋ ਸਕਦਾ ਹੈ।
    • ਖੂਨ ਜਾਂ ਖੂਨ ਵਗਣ ਸੰਬੰਧੀ ਵਿਕਾਰ:  ਹੀਮੋਫਿਲਿਆ ਅਤੇ ਸਿੱਕਲ  ਸੈੱਲ ਅਨੀਮੀਆ ਦੋਵੇਂ ਖੂਨ ਦੇ ਪਲੇਟਲੈਟਸ  ਅਤੇ ਥੱਕੇ ਜੰਮਣ ਦੇ ਪੱਧਰ ਨੂੰ ਘਟਾ ਸਕਦੇ ਹਨ। ਖੂਨ ਪਤਲਾ ਹੋਣ ਕਰਨ ਇਹ ਇੱਕ  ਜੋਖਮ ਦਾ ਕਾਰਨ ਬਣਦਾ ਹੈ ।
    • ਲਿਵਰ ਦੀ ਬਿਮਾਰੀ: ਲਿਵਰ ਦੀਆਂ ਬਿਮਾਰੀਆਂ ਆਮ ਤੋਰ ਦੇ ਖੂਨ ਦੇ ਦਬਾਅ ਨੂੰ ਵਧਾ ਦਿੰਦਿਆਂ ਹਨ।   ਜੇਕਰ ਇਸ ਦਾ ਸਮੇਂ ਸਿਰ ਇਲਾਜ਼ ਨਾ ਹੋਵੇ ਤਾਂ ਇਹ ਬਰੇਨ ਹੈਮਰੇਜ ਦਾ ਕਾਰਨ ਬਣ ਸਕਦਾ ਹੈ।  

ਬਰੇਨ ਹੈਮਰੇਜ ਦੇ ਲੱਛਣ 

ਬ੍ਰੇਨ ਹੈਮਰੇਜ ਦੇ ਲੱਛਣ ਵੱਖ-ਵੱਖ ਹੋ ਸਕਦੇ ਹਨ। ਉਹ ਖੂਨ ਵਹਿਣ ਦੀ ਸਥਿਤੀ, ਖੂਨ ਵਹਿਣ ਦੀ ਤੀਬਰਤਾ, ​​ਅਤੇ ਪ੍ਰਭਾਵਿਤ ਟਿਸ਼ੂ ਦੀ ਮਾਤਰਾ ‘ਤੇ ਨਿਰਭਰ ਕਰਦੇ ਹਨ। ਲੱਛਣ ਅਚਾਨਕ ਵਿਕਸਤ ਹੁੰਦੇ ਹਨ। 

ਜੇਕਰ ਤੁਹਾਨੂੰ ਹੇਠਾਂ ਦਿੱਤੇ ਲੱਛਣਾਂ ਵਿੱਚੋਂ ਕੋਈ ਵੀ ਦਿਖਾਈ ਦਿੰਦੇ ਹਨ , ਤਾਂ ਤੁਹਾਨੂੰ ਬ੍ਰੇਨ ਹੈਮਰੇਜ ਹੋ ਸਕਦਾ ਹੈ। ਇਹ ਇੱਕ ਜਾਨਲੇਵਾ ਸਥਿਤੀ ਹੈ, ਅਤੇ ਤੁਹਾਨੂੰ ਛੇਤੀ ਤੋਂ ਛੇਤੀ ਹਸਪਤਾਲ ਜਾਣਾ ਚਾਹੀਦਾ ਹੈ।

  • ਅਚਾਨਕ ਗੰਭੀਰ ਸਿਰ ਦਰਦ
  • ਬਾਂਹਾਂ  ਜਾਂ ਲੱਤਾਂ  ਵਿੱਚ ਕਮਜ਼ੋਰੀ
  • ਮਤਲੀ ਜਾਂ ਉਲਟੀਆਂ ਆਉਣਾ 
  • ਬੇਹੋਸ਼ੀ ਛਾਣਾ 
  •  ਸੁਸਤੀ
  • ਨਜ਼ਰ ਦਾ ਅਚਾਨਕ ਘਟਨਾ 
  • ਸ਼ਰੀਰ ਵਿੱਚ ਝਰਨਾਹਟ ਜਾਂ ਸੁੰਨਪਣ  ਹੋਣਾ
  • ਬੋਲਣ ਜਾਂ ਸਮਝਣ ਵਿੱਚ ਮੁਸ਼ਕਲ ਆਉਣੀ 
  • ਖਾਣਾ ਖਾਣ  ਵਿੱਚ ਮੁਸ਼ਕਲ ਹੋਣਾ 
  • ਲਿਖਣ ਜਾਂ ਪੜਨ  ਵਿੱਚ ਮੁਸ਼ਕਲਹੋਣਾ 
  •  ਹੱਥ ਕੰਬਣਾ
  • ਸ਼ਰੀਰਕ ਤਾਲਮੇਲ ਨਾ ਹੋਣਾ 
  • ਸ਼ਰੀਰਕ ਸੰਤੁਲਨ ਘਟਣਾ 
  • ਸੁਆਦ ਵਿੱਚ ਫ਼ਰਕ ਪੈਣਾ 
  • ਚੇਤਨਾ ਦਾ ਨੁਕਸਾਨ

ਬਰੇਨ ਹੈਮਰੇਜ ਦਾ ਇਲਾਜ਼ 

ਬਰੇਨ ਹੈਮਰੇਜ  ਦਾ ਇਲਾਜ ਹੈਮਰੇਜ ਦੀ ਦਿਮਾਗ ਵਿਚ ਜਗਾ, ਕਾਰਨ ਅਤੇ ਗੰਭੀਰਤਾ ‘ਤੇ ਨਿਰਭਰ ਕਰਦਾ ਹੈ। ਸੋਜ ਨੂੰ ਘੱਟ ਕਰਨ ਅਤੇ ਖੂਨ ਵਗਣ ਤੋਂ ਰੋਕਣ ਲਈ ਸਰਜਰੀ ਦੀ ਲੋੜ ਹੋ ਸਕਦੀ ਹੈ। ਕੁਝ ਦਵਾਈਆਂ ਵੀ ਦਿੱਤੀਆਂ ਜਾ ਸਕਦੀਆਂ ਹਨ। ਇਹਨਾਂ ਵਿੱਚ ਦਰਦ ਨਿਵਾਰਕ ਦਵਾਈਆਂ, ਸੋਜ ਨੂੰ ਘਟਾਉਣ ਲਈ ਦਵਾਈਆਂ, ਅਤੇ ਦੌਰੇ ਨੂੰ ਕੰਟਰੋਲ ਕਰਨ ਲਈ ਦਵਾਈਆਂ ਸ਼ਾਮਲ ਹਨ।

ਡਾਕਟਰ ਤੁਹਾਡੇ ਲੱਛਣਾਂ ਦੇ ਆਧਾਰ ‘ਤੇ ਇਹ ਨਿਰਧਾਰਤ ਕਰਦੇ ਹਨ ਕਿ ਦਿਮਾਗ ਦਾ ਕਿਹੜਾ ਹਿੱਸਾ ਪ੍ਰਭਾਵਿਤ ਹੋਇਆ ਹੈ।

ਡਾਕਟਰ ਕਈ ਤਰਾਂ ਦੇ ਟੈਸਟ ਕਰਵਾ ਸਕਦੇ ਹਨ, ਜਿਵੇਂ ਕਿ ਸੀਟੀ ਸਕੈਨ, ਜਾਂ ਐਮਆਰਆਈ, ਜੋ ਅੰਦਰੂਨੀ ਖੂਨ ਦੇ ਵਹਿਣ ਜਾਂ ਖੂਨ ਦੇ ਜਮਾਂ ਹੋਣ ਦੀ ਤਸਦੀਕ ਕਰਦੇ ਹਨ। ਇੱਕ ਨਿਊਰੋਲੋਜੀਕਲ ਸਕੈਨ ਜਾਂ ਅੱਖਾਂ ਦੀ ਜਾਂਚ, ਜੋ ਕਿ ਆਪਟਿਕ ਨਰਵ ਦੀ ਸੋਜ ਦਿਖਾ ਸਕਦੀ ਹੈ, ਵੀ ਕੀਤੀ ਜਾ ਸਕਦੀ ਹੈ।

ਕੁਝ ਮਰੀਜ਼ ਪੂਰੀ ਤਰਾਂ ਠੀਕ ਵੀ ਹੋ ਜਾਂਦੇ ਹਨ। ਸੰਭਾਵੀ ਜਟਿਲਤਾਵਾਂ ਵਿੱਚ ਸਟ੍ਰੋਕ, ਦਿਮਾਗ਼ ਦਾ ਫੰਕਸ਼ਨ ਨਾ ਕਰਨਾ, ਦੌਰੇ, ਜਾਂ ਦਵਾਈਆਂ ਜਾਂ ਇਲਾਜਾ ਦੇ ਮਾੜੇ ਅਸਰ ਸ਼ਾਮਲ ਹਨ। ਮੌਤ ਹੋਣਾ ਵੀ ਸੰਭਵ ਹੈ ਜੋ ਕਿ ਤੁਰੰਤ ਡਾਕਟਰੀ ਇਲਾਜ ਦੇ ਬਾਵਜੂਦ ਹੋ ਸਕਦੀ ਹੈ।

Send Us A Message

    Common Causes Of Back Pain In Women
    back pain

    Common Causes Of Back Pain In Women

    • June 28, 2025

    • 193 Views

    Women nowadays face a lot of health challenges, which include back pains…

    Connection Between Back Pain And Good Sleep
    back pain

    Connection Between Back Pain And Good Sleep

    • June 20, 2025

    • 196 Views

    Back pain problems are the ones that have become quite common nowadays.…

    7 Effective Ways to Treat Back Pain Without Surgery
    back painSpine Disorders

    7 Effective Ways to Treat Back Pain Without Surgery

    • June 12, 2025

    • 581 Views

    7 Effective Ways to Treat Back Pain Without Surgery Back pain is…